ਅਸੀ ਦੇਖਦੇ ਹਾਂ ਕਿ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਤਾਂ ਸਭ ਕੁਝ ਠੀਕ ਰਹਿੰਦਾ ਹੈ ਪਰ ਅਚਾਨਕ ਉਨ੍ਹਾਂ ਵਿਚਾਲੇ ਕੁਝ ਇਸ ਤਰ੍ਹਾਂ ਦੀਆਂ ਉਲਝਣਾਂ ਆ ਜਾਂਦੀਆ ਹਨ, ਜਿਸ ਨਾਲ ਵਿਆਹੁਤਾ ਜੀਵਨ 'ਚ ਬਰਬਾਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਸੀ ਸ਼ਾਇਦ ਯਕੀਨ ਨਾ ਕਰੋ ਪਰ ਕਈ ਵਾਰ ਸੌਣ ਦੀਆਂ ਗਲਤ ਆਦਤਾਂ ਦੇ ਕਾਰਨ ਵੀ ਪਤੀ-ਪਤਨੀ 'ਚ ਤਲਾਕ ਵਰਗੀ ਸਥਿਤੀ ਪੈਂਦਾ ਕਰ ਦਿੰਦੇ ਹਨ।
ਹਰ ਜਗ੍ਹਾ ਦੇ ਆਪਣੇ ਕੁਝ ਨਿਯਮ ਅਤੇ ਕੁਝ ਸ਼ਰਤਾਂ ਹੁੰਦੀਆ ਹਨ। ਉਸ ਤਰ੍ਹਾਂ ਬੈੱਡਰੂਮ ਦੀਆਂ ਕੁਝ ਗੱਲਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ। ਕਈ ਵਾਰ ਅਨਜਾਣੇ 'ਚ ਹੋਈਆਂ ਗਲਤੀਆ ਵੀ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡਦੀਆਂ। ਇਸ ਕਰਕੇ ਇਸ ਤਰ੍ਹਾਂ ਦੇ ਨਿਯਮ ਮੰਨ ਕੇ ਤੁਸੀਂ ਵੀ ਆਪਣੀ ਵਿਅਹੁਤਾ ਜ਼ਿਦੰਗੀ ਦੇ ਰਿਸ਼ਤੇ ਨੂੰ ਨਵੇਂ ਰੂਪ ਦੇ ਸਕਦੇ ਹੋ।
1. ਜੇਕਰ ਤੁਹਾਡੇ ਦੋਵਾਂ ਦੇ ਸੌਣ ਦਾ ਸਮਾਂ ਅਲੱਗ-ਅਲੱਗ ਹੈ ਤਾਂ ਤੁਸੀਂ ਆਪਣੀ ਇਸ ਆਦਤ ਨੂੰ ਸੁਧਾਰ ਲਓ। ਕੋਸ਼ਿਸ਼ ਕਰੋ ਕਿ ਤੁਸੀਂ ਦੋਵੇਂ ਇਕੱਠੇ ਹੀ ਸੌਣ ਜਾਓ। ਇੰਝ ਨਾ ਹੋਵੇ ਕਿ ਦੋਵਾਂ 'ਚਂੋ ਇੱਕ ਪਹਿਲਾਂ ਸੌ ਜਾਏ ਅਤੇ ਦੂਜਾ ਕੰਮ ਹੀ ਨਿਪਟਾਉਂਦਾ ਰਹੇ।
2. ਕੋਸ਼ਿਸ਼ ਕਰੋ ਕਿ ਸੌਣ ਤੋਂ ਪਹਿਲਾਂ ਤੁਹਾਡੇ ਹੱਥ 'ਚ ਮੋਬਾਇਲ ਨਾ ਹੋਵੇ। ਬੈੱਡਰੂਮ 'ਚ ਟੀ.ਵੀ. ਰੱਖਿਆ ਹੋਵੇ। ਸੌਣ ਤੋਂ ਪਹਿਲਾਂ ਜੋ ਸਮਾਂ ਤੁਸੀਂ ਆਪਣੇ ਲੈਪਟਾਪ, ਮੋਬਾਇਲ, ਟੀ.ਵੀ. ਤੇ ਬਤੀਤ ਕਰਨਾ ਹੈ, ਤੁਸੀਂ ਉਹ ਹੀ ਸਮਾਂ ਆਪਣੇ ਜੀਵਨ ਸਾਥੀ ਨਾਲ ਗੱਲ-ਬਾਤ ਕਰਕੇ ਬਤੀਤ ਕਰੋ, ਇਸ ਤਰ੍ਹਾਂ ਕਰਨ ਨਾਲ ਤੁਹਾਡੇ ਰਿਸ਼ਤੇ ਦੀ ਮਜ਼ਬੂਤੀ ਬਣੀ ਰਹੇਗੀ।
3. ਤੁਸੀਂ ਇੱਕ-ਦੂਸਰੇ ਦਾ ਧਿਆਨ ਰੱਖੋ, ਤੁਹਾਡੀ ਛੋਟੀ-ਛੋਟੀ ਤਾਰੀਫ ਵੀ ਤੁਹਾਡੇ ਪਾਰਟਨਰ ਦੇ ਲਈ ਬਹੁਤ ਅਹਿਮ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਸੌਣ ਤੋਂ ਪਹਿਲਾਂ ਤੁਸੀਂ ਉਸ ਨੂੰ ਇਹ ਅਹਿਸਾਸ ਕਰਾ ਸਕੋ ਕਿ ਉਹ ਤੁਹਾਡੇ ਲਈ ਕਿੰਨਾਂ ਸਪੈਸ਼ਲ ਹੈ। ਇਸ ਤਰ੍ਹਾਂ ਮਹੀਨੇ 'ਚ ਇੱਕ ਵਾਰ ਨਹੀਂ, ਸਗੋਂ ਕਈ ਵਾਰ ਕਰੋ।
5. ਆਪਣੇ ਸਾਥੀ ਨਾਲ ਅਲੱਗ-ਅਲੱਗ ਤਰ੍ਹਾਂ ਨਾਲ ਪਿਆਰ ਜਤਾਓ। ਉਸ ਨੂੰ ਛੂਹ ਕੇ, ਤਾਰੀਫ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰੋ।
6. ਆਪਣੇ ਪਾਰਟਨਰ ਨੂੰ ਗੁੱਡਨਾਇਟ ਕਿੱਸ ਦੇਣਾ ਨਾ ਭੁਲੋ, ਇਹ ਤੁਹਾਡੀਆਂ ਛੋਟੀ-ਛੋਟੀ ਕੋਸ਼ਿਸ਼ਾਂ ਮਾਹੌਲ ਨੂੰ ਵਧੀਆ ਬਣਾਉਣ 'ਚ ਕੰਮ ਕਰਨਗੀਆਂ ਅਤੇ ਇਸ ਨਾਲ ਰਿਸ਼ਤੇ 'ਚ ਪਿਆਰ ਵਧੇਗਾ।
ਜੇਕਰ ਤੁਸੀ ਵੀ ਚਾਹੁੰਦੇ ਹੋ ਚਮਕਦਾਰ ਚਿਹਰਾ ਤਾਂ ਅਪਨਾਓ ਇਹ ਤਰੀਕਾ
NEXT STORY